Skip to content

Exit
site

Exit
site

ਵਿਕਟਿਮ ਫਸਟ (Victim First) ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਵਿੱਚ ਜੁਰਮ ਦੇ ਪੀੜ੍ਹਤਾਂ ਅਤੇ ਗਵਾਹਾਂ ਲਈ ਇੱਕ ਮੁਫ਼ਤ, ਸੁਤੰਤਰ ਅਤੇ ਗੁਪਤ ਸੇਵਾ ਹੈ।

ਅਸੀਂ ਤੁਹਾਨੂੰ ਜੁਰਮ ਦੇ ਪ੍ਰਭਾਵਾਂ ਦਾ ਸਾਹਮਣਾ ਕਰਨ ਅਤੇ ਉਸ ਤੋਂ ਉਭਰਨ ਲਈ ਲੋੜੀਂਦੀ ਸਹਾਇਤਾ ਦੇ ਸਕਦੇ ਹਾਂ। ਅਸੀਂ ਇਹ ਸਮਝਦੇ ਹਾਂ ਕਿ ਹਰੇਕ ਵਿਅਕਤੀ ਦੀਆਂ  ਲੋੜਾਂ ਵੱਖਰੀਆਂ ਹੁੰਦੀਆਂ ਹਨ ਅਤੇ, ਭਾਵੇਂ ਜੁਰਮ ਲੰਬਾ ਸਮਾਂ ਪਹਿਲਾਂ ਵਾਪਰਿਆ ਸੀ ਜਾਂ ਇਸ ਦੀ ਪੁਲਿਸ ਨੂੰ ਰਿਪੋਰਟ ਨਹੀਂ ਕੀਤੀ ਗਈ ਹੈ, ਪਰ ਫੇਰ ਵੀ ਅਸੀਂ ਤੁਹਾਡੀ ਸਹਾਇਤਾ ਕਰ ਸਕਦੇ ਹਾਂ।

ਜੇ ਤੁਸੀਂ ਇੱਕ ਦੁਭਾਸ਼ੀਏ ਦੀ ਵਰਤੋਂ ਨਾਲ ਸਹਾਇਤਾ ਤੱਕ ਪਹੁੰਚ ਕਰਨੀ ਚਾਹੋਗੇ, ਤਾਂ ਤੁਸੀਂ ਸਾਨੂੰ ਸਾਡੇ ਮੁਫ਼ਤ ਫ਼ੋਨ ਨੰਬਰ 0800 953 9595 ’ਤੇ ਕਾਲ ਕਰ ਸਕਦੇ ਹੋ ਅਤੇ ਅਸੀਂ ਤੁਹਾਡੀ ਭਾਸ਼ਾ ਦੇ ਇੱਕ ਦੁਭਾਸ਼ੀਆ ਦਾ ਇੰਤਜਾਮ ਕਰਾਂਗੇ।

ਅਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ, ਅਤੇ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਕੰਮ ’ਤੇ ਹੁੰਦੇ ਹਾਂ।